ਸਿੱਖ ਧਰਮ ਦੇ ਇਤਿਹਾਸ ਵਿੱਚ ਸੇਵਾ ਦਾ ਸਿਧਾਂਤ ਬਹੁਤ ਹੀ ਕੇਂਦਰੀ ਹੈ। ਗੁਰੂ ਸਾਹਿਬਾਨਾਂ ਨੇ
ਸੇਵਾ ਕਰਤ ਹੋਇ ਨਿਹਕਾਮੀ ॥
ਤਿਸ ਕਉ ਹੋਤ ਪਰਾਪਤਿ ਸੁਆਮੀ ॥
ਦਾ ਜੋ ਸਿਧਾਂਤ ਦਿੱਤਾ, ਉਹ ਸਿੱਖ ਰਿਵਾਇਤ ਦਾ ਮੂਲ ਬਣ ਗਿਆ। ਇਸੇ ਰਿਵਾਇਤ ਨੂੰ ਅੱਗੇ ਵਧਾਉਂਦਿਆਂ ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ ਦੇ ਕਾਰਸੇਵਾ ਵਾਲੇ ਮਹਾਪੁਰਖ ਅਤੇ ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਨੇ ਮਿਲ ਕੇ ਹਲਕਾ ਅਜਨਾਲਾ ਵਿਖੇ ਇੱਕ ਵਿਸ਼ਾਲ ਮੈਡੀਕਲ ਕੈਂਪ ਅਤੇ ਤੂੜੀ ਦੀ ਸੇਵਾ ਦਾ ਆਯੋਜਨ ਕੀਤਾ ਹੈ।

ਅਜਨਾਲਾ ਹਲਕੇ ਵਿੱਚ ਕਈ ਪਿੰਡ ਅਤੇ ਕਸਬੇ ਆਉਂਦੇ ਹਨ ਜਿੱਥੇ ਅੱਜਕਲ ਹੜ੍ਹਾਂ ਦਾ ਪ੍ਰਕੋਪ ਹੈ ਜਿਸ ਕਾਰਨ ਲੋਕਾਂ ਨੂੰ ਉੱਚ ਪੱਧਰੀ ਇਲਾਜ ਦੀ ਸਹੂਲਤ ਤੁਰੰਤ ਨਹੀਂ ਮਿਲ ਪਾ ਰਹੀ। ਖ਼ਾਸਕਰ ਪਿੰਡਾਂ ਵਿੱਚ ਹੜ੍ਹਾਂ ਕਾਰਨ ਬੁਨਿਆਦੀ ਸਿਹਤ ਸਹੂਲਤਾਂ ਦੀ ਕਮੀ ਹੈ ਲੋਕ ਨੂੰ ਛੋਟੇ–ਮੋਟੇ ਰੋਗਾਂ ਲਈ ਵੀ ਸਿਹਤ ਸਹੂਲਤਾਂ ਤੋਂ ਵੰਚਿਤ ਹਨ। ਇਸ ਲੋੜ ਨੂੰ ਸਮਝਦਿਆਂ ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ ਅਤੇ ਸੰਗਤਾਂ ਨੇ ਮਿਲ ਕੇ ਵਿਸ਼ੇਸ਼ ਤੌਰ ਤੇ ਡਾਕਟਰਾਂ ਅਤੇ ਸਿਹਤ ਮਾਹਿਰਾਂ ਦਾ ਪੈਨਲ ਬਣਾ ਕੇ ਮੈਡੀਕਲ ਕੈਂਪ ਲਾ ਦਿੱਤਾ ਹੈ ।

ਕੈਂਪ ਵਿੱਚ ਅੱਖਾਂ, ਦੰਦ, ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਸਮੇਤ ਹੋਰ ਚੈਕਅੱਪ ਕੀਤੇ ਜਾ ਰਹੇ ਨੇ।
ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ।
ਕਈ ਗਰੀਬ ਪਰਿਵਾਰਾਂ ਨੂੰ ਇਲਾਜ ਦੀ ਉਹ ਸਹੂਲਤ ਮਿਲੀ ਜੋ ਉਹ ਆਮ ਤੌਰ ਤੇ ਖਰਚੇ ਕਾਰਨ ਨਹੀਂ ਕਰਵਾ ਸਕਦੇ।
ਇਹ ਸਿਰਫ਼ ਇੱਕ ਕੈਂਪ ਨਹੀਂ ਸੀ, ਸਗੋਂ ਸਿੱਖ ਪਰੰਪਰਾਵਾਂ ਦੇ ਅਨੁਸਾਰ ਸਰਬੱਤ ਦਾ ਭਲਾ ਦੀ ਜੀਵੰਤ ਮਿਸਾਲ ਹੈ।
ਤੂੜੀ ਦੀ ਸੇਵਾ
ਇਸ ਦੇ ਨਾਲ ਨਾਲ ਖੇਤਰ ਵਿੱਚ ਪਸ਼ੂਆਂ ਲਈ ਤੂੜੀ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਪੰਜਾਬ ਦੇ ਇਸ ਖੇਤਰ ਵਿੱਚ ਕੁਦਰਤੀ ਆਫ਼ਤ ਹੜ੍ਹਾਂ ਕਾਰਨ ਪਸ਼ੂਆਂ ਲਈ ਚਾਰੇ ਦੀ ਕਮੀ ਹੋ ਗਈ ਹੈ।

ਇਸ ਸਥਿਤੀ ਨੂੰ ਦੇਖਦਿਆਂ ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ ਅਤੇ ਹੋਰ ਸੰਗਤਾਂ ਨੇ ਮਿਲ ਕੇ ਵੱਡੇ ਪੱਧਰ ਤੇ ਤੂੜੀ ਵੰਡ ਕੇ ਪਸ਼ੂਆਂ ਦੀ ਲੋੜ ਪੂਰੀ ਕੀਤੀ।
ਇਸ ਸੇਵਾ ਨਾਲ ਨਾ ਸਿਰਫ਼ ਪਸ਼ੂ ਪਾਲਕ ਪਰਿਵਾਰਾਂ ਨੂੰ ਸਹਾਰਾ ਮਿਲਿਆ, ਸਗੋਂ ਇਹ ਸੁਨੇਹਾ ਵੀ ਗਿਆ ਕਿ ਸਿੱਖ ਧਰਮ ਵਿੱਚ ਸਿਰਫ਼ ਮਨੁੱਖੀ ਹੀ ਨਹੀਂ ਸਗੋਂ ਜੀਵ–ਜੰਤੂਆਂ ਦੀ ਸੰਭਾਲ ਵੀ ਬਰਾਬਰ ਮਹੱਤਵ ਰੱਖਦੀ ਹੈ।
ਸੇਵਾਦਾਰਾਂ ਦੀ ਭੂਮਿਕਾ
ਇਹ ਸਮੂਹ ਸੇਵਾ ਜੱਥੇਦਾਰ ਬਾਬਾ ਬਚਨ ਸਿੰਘ ਜੀ ਅਤੇ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਬਾਬਾ ਰਵਿੰਦਰ ਸਿੰਘ ਜੀ, ਬਾਬਾ ਗੁਰਜੰਟ ਸਿੰਘ ਜੀ ਦੀ ਅਗਵਾਈ ਹੇਠ ਕੀਤੀ ਗਈ। ਕਾਰਸੇਵਾ ਵਾਲੇ ਸੇਵਾਦਾਰਾਂ ਦੀ ਜ਼ਿੰਦਗੀ ਹੀ ਸੇਵਾ ਨੂੰ ਸਮਰਪਿਤ ਹੈ, ਉਨ੍ਹਾਂ ਦੀ ਪ੍ਰੇਰਣਾ ਨਾਲ ਹਜ਼ਾਰਾਂ ਸੰਗਤਾਂ ਨੇ ਆਪਣਾ ਯੋਗਦਾਨ ਦਿੱਤਾ। ਕਈ ਜਥੇਬੰਦੀਆਂ, ਡਾਕਟਰਾਂ ਅਤੇ ਵਲੰਟੀਅਰਾਂ ਨੇ ਮਿਲ ਕੇ ਇਸ ਸਮਾਗਮ ਨੂੰ ਸਫਲ ਬਣਾਉਣ ਮੁਹਿੰਮ ਵਿੱਢੀ ਹੋਈ ਹੈ।

ਮਹਾਪੁਰਖਾਂ ਦੇ ਇਹੋ ਜਿਹੇ ਪ੍ਰਯਾਸਾਂ ਨਾਲ ਸਮਾਜ ਚ ਬਹੁਤ ਸਕਾਰਾਤਮਕ ਅਸਰ ਪੈ ਰਿਹਾ ਹੈ ਲੋਕਾਂ ਵਿੱਚ ਸੇਵਾ ਭਾਵਨਾ ਵਧ ਰਹੀ ਹੈ ਗਰੀਬ ਤੇ ਲੋੜਵੰਦਾਂ ਨੂੰ ਰਾਹਤ ਮਿਲ ਰਹੀ ਹੈ।
ਏਥੇ ਸਿੱਖ ਧਰਮ ਦੀ “ਨਿਸ਼ਕਾਮ ਸੇਵਾ” ਦਾ ਸਿੱਧਾਂਤ ਦੁਨੀਆਂ ਵਾਸਤੇ ਚਾਨਣ ਮੁਨਾਰਾ ਬਣ ਰਿਹਾ ਹੈ।
ਇਸ ਸੇਵਾ ਦੇ ਕਾਰਜ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਸੰਗਤ ਇਕੱਠੀ ਹੋ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੀ ਹੈ ਤਾਂ ਅਸੰਭਵ ਨੂੰ ਸੰਭਵ ਕੀਤਾ ਜਾ ਸਕਦਾ ਹੈ। ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ, ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਅਤੇ ਸੇਵਾਦਾਰ ਬਾਬਾ ਬਚਨ ਸਿੰਘ ਜੀ ਤੇ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਦਾ ਇਹ ਉਪਰਾਲਾ ਸਿੱਖ ਸੇਵਾ ਪਰੰਪਰਾ ਦੀ ਜੀਵੰਤ ਉਦਾਹਰਨ ਹੈ। ਇਹ ਸਾਡੇ ਸਮਾਜ ਲਈ ਪ੍ਰੇਰਣਾ ਸਰੂਪ ਹੈ ਕਿ ਸੇਵਾ ਸਿਰਫ਼ ਗੁਰਦੁਆਰੇ ਦੀਆਂ ਚਾਰਦਿਵਾਰਾਂ ਤਕ ਹੀ ਸੀਮਿਤ ਨਹੀਂ, ਸਗੋਂ ਸੰਸਾਰ ਭਰ ਦੇ ਪਿੰਡਾਂ, ਸ਼ਹਿਰਾਂ, ਬਿਮਾਰਾਂ, ਗਰੀਬਾਂ ਅਤੇ ਪਸ਼ੂਆਂ ਤੱਕ ਵੀ ਪਹੁੰਚਣੀ ਚਾਹੀਦੀ ਹੈ।
ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਵੱਲੋਂ ਅਜਨਾਲਾ ਹਲਕੇ ਵਿੱਚ ਮੈਡੀਕਲ ਕੈਂਪ ਅਤੇ ਤੂੜੀ ਦੀ ਸੇਵਾ
ਸਿੱਖ ਧਰਮ ਦੇ ਇਤਿਹਾਸ ਵਿੱਚ ਸੇਵਾ ਦਾ ਸਿਧਾਂਤ ਬਹੁਤ ਹੀ ਕੇਂਦਰੀ ਹੈ। ਗੁਰੂ ਸਾਹਿਬਾਨਾਂ ਨੇ
ਸੇਵਾ ਕਰਤ ਹੋਇ ਨਿਹਕਾਮੀ ॥
ਤਿਸ ਕਉ ਹੋਤ ਪਰਾਪਤਿ ਸੁਆਮੀ ॥
ਦਾ ਜੋ ਸਿਧਾਂਤ ਦਿੱਤਾ, ਉਹ ਸਿੱਖ ਰਿਵਾਇਤ ਦਾ ਮੂਲ ਬਣ ਗਿਆ। ਇਸੇ ਰਿਵਾਇਤ ਨੂੰ ਅੱਗੇ ਵਧਾਉਂਦਿਆਂ ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ ਦੇ ਕਾਰਸੇਵਾ ਵਾਲੇ ਮਹਾਪੁਰਖ ਅਤੇ ਯੂ.ਪੀ.–ਉੱਤਰਾਖੰਡ ਦੀ ਸਮੂਹ ਸੰਗਤ ਨੇ ਮਿਲ ਕੇ ਹਲਕਾ ਅਜਨਾਲਾ ਵਿਖੇ ਇੱਕ ਵਿਸ਼ਾਲ ਮੈਡੀਕਲ ਕੈਂਪ ਅਤੇ ਤੂੜੀ ਦੀ ਸੇਵਾ ਦਾ ਆਯੋਜਨ ਕੀਤਾ ਹੈ।
ਅਜਨਾਲਾ ਹਲਕੇ ਵਿੱਚ ਕਈ ਪਿੰਡ ਅਤੇ ਕਸਬੇ ਆਉਂਦੇ ਹਨ ਜਿੱਥੇ ਅੱਜਕਲ ਹੜ੍ਹਾਂ ਦਾ ਪ੍ਰਕੋਪ ਹੈ ਜਿਸ ਕਾਰਨ ਲੋਕਾਂ ਨੂੰ ਉੱਚ ਪੱਧਰੀ ਇਲਾਜ ਦੀ ਸਹੂਲਤ ਤੁਰੰਤ ਨਹੀਂ ਮਿਲ ਪਾ ਰਹੀ। ਖ਼ਾਸਕਰ ਪਿੰਡਾਂ ਵਿੱਚ ਹੜ੍ਹਾਂ ਕਾਰਨ ਬੁਨਿਆਦੀ ਸਿਹਤ ਸਹੂਲਤਾਂ ਦੀ ਕਮੀ ਹੈ ਲੋਕ ਨੂੰ ਛੋਟੇ–ਮੋਟੇ ਰੋਗਾਂ ਲਈ ਵੀ ਸਿਹਤ ਸਹੂਲਤਾਂ ਤੋਂ ਵੰਚਿਤ ਹਨ। ਇਸ ਲੋੜ ਨੂੰ ਸਮਝਦਿਆਂ ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ ਅਤੇ ਸੰਗਤਾਂ ਨੇ ਮਿਲ ਕੇ ਵਿਸ਼ੇਸ਼ ਤੌਰ ਤੇ ਡਾਕਟਰਾਂ ਅਤੇ ਸਿਹਤ ਮਾਹਿਰਾਂ ਦਾ ਪੈਨਲ ਬਣਾ ਕੇ ਮੈਡੀਕਲ ਕੈਂਪ ਲਾ ਦਿੱਤਾ ਹੈ ।
ਕੈਂਪ ਵਿੱਚ ਅੱਖਾਂ, ਦੰਦ, ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਸਮੇਤ ਹੋਰ ਚੈਕਅੱਪ ਕੀਤੇ ਜਾ ਰਹੇ ਨੇ।
ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ।
ਕਈ ਗਰੀਬ ਪਰਿਵਾਰਾਂ ਨੂੰ ਇਲਾਜ ਦੀ ਉਹ ਸਹੂਲਤ ਮਿਲੀ ਜੋ ਉਹ ਆਮ ਤੌਰ ਤੇ ਖਰਚੇ ਕਾਰਨ ਨਹੀਂ ਕਰਵਾ ਸਕਦੇ।
ਇਹ ਸਿਰਫ਼ ਇੱਕ ਕੈਂਪ ਨਹੀਂ ਸੀ, ਸਗੋਂ ਸਿੱਖ ਪਰੰਪਰਾਵਾਂ ਦੇ ਅਨੁਸਾਰ ਸਰਬੱਤ ਦਾ ਭਲਾ ਦੀ ਜੀਵੰਤ ਮਿਸਾਲ ਹੈ।
ਤੂੜੀ ਦੀ ਸੇਵਾ
ਇਸ ਦੇ ਨਾਲ ਨਾਲ ਖੇਤਰ ਵਿੱਚ ਪਸ਼ੂਆਂ ਲਈ ਤੂੜੀ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਪੰਜਾਬ ਦੇ ਇਸ ਖੇਤਰ ਵਿੱਚ ਕੁਦਰਤੀ ਆਫ਼ਤ ਹੜ੍ਹਾਂ ਕਾਰਨ ਪਸ਼ੂਆਂ ਲਈ ਚਾਰੇ ਦੀ ਕਮੀ ਹੋ ਗਈ ਹੈ। ਇਸ ਸਥਿਤੀ ਨੂੰ ਦੇਖਦਿਆਂ ਗੁਰਦੁਆਰਾ ਨਾਨਕਪੁਰੀ ਸਾਹਿਬ ਟਾਂਡਾ ਅਤੇ ਹੋਰ ਸੰਗਤਾਂ ਨੇ ਮਿਲ ਕੇ ਵੱਡੇ ਪੱਧਰ ਤੇ ਤੂੜੀ ਵੰਡ ਕੇ ਪਸ਼ੂਆਂ ਦੀ ਲੋੜ ਪੂਰੀ ਕੀਤੀ।