ਪ੍ਰਾਚੀਨ ਗ੍ਰੀਸ ਵਿੱਚ, ਔਰਤਾਂ ਨੂੰ ਮੈਡੀਸਿਨ ਦਾ ਅਧਿਐਨ ਕਰਨ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਸੀ ਪਰ ਜਿੰਵੇ ਕਿ ਤੁਸੀਂ ਜਾਣਦੇ ਹੀ ਹੋ ਹਰ ਕਾਲਖੰਡ ਵਿਚ ਬਾਗੀ ਪੈਦਾ ਹੁੰਦੇ ਹੀ ਰਹਿੰਦੇ ਹਨ
300 ਈਸਵੀ ਪੂਰਵ ਵਿੱਚ ਜਨਮੀ, ਐਗਨੋਡਿਸ ਨੇ ਆਪਣੇ ਵਾਲ ਕੱਟੇ ਅਤੇ ਇੱਕ ਆਦਮੀ ਦੇ ਰੂਪ ਵਿੱਚ ਅਲੈਗਜ਼ੈਂਡਰੀਆ ਮੈਡੀਕਲ ਸਕੂਲ ਵਿੱਚ ਦਾਖਲ ਹੋ ਗਈ।
ਆਪਣੀ ਡਾਕਟਰੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਏਥਨਜ਼ ਦੀਆਂ ਸੜਕਾਂ ਤੇ ਘੁੰਮਦੇ ਹੋਏ, ਉਸਨੇ ਇੱਕ ਔਰਤ ਨੂੰ ਪ੍ਰਸਵ ਪੀੜਾ ਨਾਲ ਰੋਣ ਕਰਲਾਉਣ ਦੀ ਆਵਾਜ਼ ਸੁਣੀ।

ਪ੍ਰਸਵ ਪੀੜਾ ਨਾਲ ਰੋਂਦੀ ਔਰਤ ਨਹੀਂ ਚਾਹੁੰਦੀ ਸੀ ਕਿ ਐਗਨੋਡਿਸ ਉਸ ਨੂੰ ਛੂਹਵੇ ਹਾਲਾਂਕਿ ਉਹ ਬਹੁਤ ਦਰਦ ਵਿੱਚ ਸੀ, ਕਿਉਂਕਿ ਉਹ ਸੋਚਦੀ ਸੀ ਕਿ ਐਗਨੋਡਿਸ ਇੱਕ ਆਦਮੀ ਹੈ।
ਐਗਨੋਡਿਸ ਨੇ ਬਿਨਾਂ ਕਿਸੇ ਵੱਲ ਵੇਖੇ ਆਪਣੇ ਕੱਪੜੇ ਉਤਾਰ ਕੇ ਸਾਬਤ ਕਰ ਦਿੱਤਾ ਕਿ ਉਹ ਇੱਕ ਔਰਤ ਹੈ ਅਤੇ ਔਰਤ ਦੇ ਬੱਚੇ ਨੂੰ ਜਨਮ ਦੇਣ ਵਿੱਚ ਮਦਦ ਕੀਤੀ।

ਇਹ ਕਹਾਣੀ ਛੇਤੀ ਹਵਾ ਵਾਂਗ ਔਰਤਾਂ ਵਿੱਚ ਫੈਲ ਗਈ ਅਤੇ ਸਾਰੀਆਂ ਔਰਤਾਂ ਜੋ ਬਿਮਾਰ ਸਨ, ਅਗਨੋਡਿਸ ਕੋਲ ਅਪਣਾ ਇਲਾਜ਼ ਕਰਾਉਣ ਜਾਣ ਲੱਗ ਪਈਆਂ। ਮਰਦ ਡਾਕਟਰਾਂ ਨੇ ਈਰਖਾ ਕੀਤੀ ਅਤੇ ਐਗਨੋਡਿਸ ਜਿਸਨੂੰ ਉਹ ਮਰਦ ਸਮਝਦੇ ਸਨ, ਔਰਤਾਂ ਮਰੀਜ਼ਾਂ ਨੂੰ ਭਰਮਾਉਣ ਦਾ ਦੋਸ਼ ਲਾਇਆ। ਉਸ ਉੱਤੇ ਮੁਕੱਦਮੇ ਚੱਲਿਆ, ਐਗਨੋਡਿਸ, ਅਦਾਲਤ ਵਿਚ ਖੜ੍ਹੀ ਹੋਈ ਅਤੇ ਸਾਬਤ ਕੀਤਾ ਕਿ ਉਹ ਇਕ ਔਰਤ ਸੀ
ਪਰ ਇਸ ਵਾਰ, ਉਸ ਨੂੰ ਦਵਾਈ ਦੀ ਪੜ੍ਹਾਈ ਕਰਨ
ਅਤੇ ਇਕ ਔਰਤ ਵਜੋਂ ਦਵਾਈ ਦਾ ਅਭਿਆਸ ਕਰਨ ਲਈ ਮੌਤ ਦੀ ਸਜ਼ਾ ਸੁਣਾਈ ਗਈ।
ਉਸਨੂੰ ਸਜ਼ਾ ਮਿਲਣ ਤੇ ਬਾਕੀ ਔਰਤਾਂ ਨੇ ਬਗਾਵਤ ਕਰ ਦਿੱਤੀ ਖਾਸ ਕਰਕੇ ਉਨ੍ਹਾਂ ਜੱਜਾਂ ਦੀਆਂ ਪਤਨੀਆਂ ਨੇ ਜਿਨ੍ਹਾਂ ਐਗਨੋਡਿਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਕਈਆਂ ਨੇ ਕਿਹਾ ਕਿ ਜੇ ਅਗਨੋਡਿਸ ਨੂੰ ਮਾਰਿਆ ਗਿਆ ਤਾਂ ਉਹ ਉਸ ਦੇ ਨਾਲ ਹੀ ਆਪਣੀ ਮੌਤ ਨੂੰ ਗਲੇ ਲਗਾ ਲੈਣਗੀਆਂ ।
ਆਪਣੀਆਂ ਪਤਨੀਆਂ ਅਤੇ ਹੋਰ ਔਰਤਾਂ ਦੇ ਦਬਾਅ ਦਾ ਸਾਮ੍ਹਣਾ ਕਰਨ ਵਿੱਚ ਅਸਮਰੱਥ, ਜੱਜਾਂ ਨੇ ਐਗਨੋਡਿਸ ਦੀ ਸਜ਼ਾ ਨੂੰ ਹਟਾ ਦਿੱਤਾ ਅਤੇ ਉਦੋਂ ਤੋਂ ਔਰਤਾਂ ਨੂੰ ਦਵਾਈਆਂ ਦੀ ਪ੍ਰੈਕਟਿਸ ਕਰਨ ਦੀ ਇਜਾਜ਼ਤ ਦਿੱਤੀ ਗਈ, ਬਸ਼ਰਤੇ ਉਹ ਸਿਰਫ਼ ਔਰਤਾਂ ਦੀ ਦੇਖਭਾਲ ਕਰਨ।
ਇਸ ਤਰ੍ਹਾਂ ਅਗਨੋਡਿਸ ਨੇ ਇਤਿਹਾਸ ਵਿੱਚ ਪਹਿਲੀ ਯੂਨਾਨੀ ਔਰਤ ਨੇ ਡਾਕਟਰ ਅਤੇ ਗਾਇਨੀਕੋਲੋਜਿਸਟ ਵਜੋਂ ਆਪਣੀ ਪਛਾਣ ਬਣਾਈ।
ਉਸਦੇ ਕੰਮ ਤੇ ਐਗਨੋਡਿਸ ਨੂੰ ਦਰਸਾਉਂਦੀ ਇਹ ਤਖ਼ਤੀ ਓਸਟੀਆ, ਇਟਲੀ ਵਿਖੇ ਖੁਦਾਈ ਕੀਤੀ ਗਈ ਸੀ।