ਉੱਤਰਾਖੰਡ ਅਤੇ ਯੂਪੀ ਦੇ ਬਾਡਰ ਤੇ ਸੁਸ਼ੋਭਿਤ ਗੁਰੂਦੁਆਰਾ ਸ੍ਰੀ ਨਾਨਕਪੁਰੀ ਸਾਹਿਬ ਟਾਂਡਾ ਵਿੱਚ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਵਿਸ਼ਾਲ ਗੁਰਮਤਿ ਸਮਾਗਮ ਅਤੇ ਕਰਾਇਆ ਗਿਆ ਅੰਮ੍ਰਿਤ ਸੰਚਾਰ।
ਅੱਜ ਦੇ ਦਿਵਾਨ ਅੰਦਰ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਵੱਲੋਂ ਸ਼ਿਰਕਤ ਕੀਤੀ ਗਈ ਪੰਥ ਦੇ ਪ੍ਰਸਿੱਧ ਰਾਗੀਆਂ ਢਾਡੀਆਂ ਅਤੇ ਕਵਿਸ਼ਰਾਂ ਦੁਆਰਾ ਗੁਰਜੱਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਪ੍ਰਚਾਰਕਾਂ ਨੇ ਖੰਡਾਂ ਬ੍ਰਹਿਮੰਡਾਂ ਦੇ ਮਾਲਿਕ ਧੰਨ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀ ਬਾਣੀ ਅਤੇ ਗੁਰ ਇਤਹਾਸ ਦੇ ਸਮੁੰਦਰ ਵਿਚੋਂ ਅੱਜ ਅਣਮੁੱਲੇ ਮੋਤੀ ਚੁਣ ਚੁਣ ਕੇ ਸੰਗਤਾਂ ਅੱਗੇ ਪੇਸ਼ ਕੀਤੇ।
ਨਾਨਕਪੁਰੀ ਟਾਂਡਾ : ਇਸ ਮੌਕੇ ਤੇ ਬੋਲਦੇ ਹੋਏ ਕਵੀਸ਼ਰ ਭਾਈ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਇਤਹਾਸਿਕ ਅਸਥਾਨ ਦੀ ਸੇਵਾ ਸੰਭਾਲ ਪੰਥ ਦੀ ਸਿਰਮੌਰ ਸੰਸਥਾ ਕਾਰਸੇਵਾ ਸੰਪਰਦਾ ਦਿੱਲੀ ਵਾਲਿਆਂ ਵੱਲੋਂ ਬਾਬਾ ਬਚਨ ਸਿੰਘ ਜੀ, ਬਾਬਾ ਚੰਦਨ ਸਿੰਘ ਜੀ ਦੀ ਰਹਨੁਮਾਈ ਹੇਠ ਬਾਬਾ ਗੁਰਜੰਟ ਸਿੰਘ ਜੀ ਦੁਆਰਾ ਬਹੁਤ ਹੀ ਸੁੰਦਰ ਅਤੇ ਸੁਚੱਜੇ ਢੰਗ ਨਾਲ ਕਰਵਾਈ ਜਾ ਰਹੀ ਹੈ।

ਯੂਪੀ ਉੱਤਰਾਖੰਡ ਦੇ ਇਤਹਾਸਿਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਦੂਰ ਦੁਰਾਡੇ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਸੰਗਤਾਂ ਦੇ ਰਹਿਣ ਅਤੇ ਲੰਗਰ ਦੀ ਵਿਵਸਥਾ ਦੇ ਪ੍ਰਬੰਧ ਗੁਰੂਦੁਆਰਾ ਨਾਨਕਪੁਰੀ ਸਾਹਿਬ ਵਿੱਚ ਬਹੁਤ ਵਧੀਆਂ ਢੰਗ ਨਾਲ ਹੁੰਦੇ ਹਨ।
ਇਸ ਅਸਥਾਨ ਤੇ ਰਾਤਰੀ ਵਿਸ਼੍ਰਾਮ ਕਰਨ ਉਪਰੰਤ ਸੰਗਤਾਂ ਅਗਲੇ ਧਾਮਾਂ ਨੂੰ ਚਾਲੇ ਪਾਉਂਦੀਆਂ ਹਨ।
ਏਥੇ ਜ਼ਿਕਰ ਯੋਗ ਹੈ ਕਿ ਬਾਬਾ ਗੁਰਜੰਟ ਸਿੰਘ ਜੀ ਦੀ ਦੇਖ ਰੇਖ ਹੇਠ ਕਾਰਸੇਵਾ ਵੱਲੋਂ ਦੋ ਅਕੈਡਮੀਆਂ (UTTRAKHAND & CBSE BOARD) ਵੀ ਚਲਾਈਆਂ ਜਾ ਰਹੀਆਂ ਹਨ ਜਿਸ ਅੰਦਰ ਗ਼ਰੀਬ ਸਿੱਖ ਪਰਿਵਾਰਾਂ ਦੇ ਬੱਚਿਆਂ ਸਮੇਤ ਬਿਨਾ ਕਿਸੇ ਭੇਦ ਭਾਵ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਨਾਂਮਾਤਰ ਫੀਸਾਂ ਦੇ ਕੇ ਉੱਚਕੋਟੀ ਦੀ ਵਿੱਦਿਆ ਹਾਸਲ ਕਰ ਰਹੇ ਹਨ।
ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਵੀ ਜੋੜਿਆ ਜਾਂਦਾ ਹੈ।
ਇਸਤੋਂ ਇਲਾਵਾ ਘੋੜਸਵਾਰੀ, ਗੱਤਕਾ, ਕੱਬਡੀ ਅਤੇ ਰਵਾਇਤੀ ਖੇਡਾਂ ਨੂੰ ਵਿਸੇਸ਼ ਤੌਰ ਉੱਤੇ ਉਤਸਾਹਿਤ ਕੀਤਾ ਜਾਂਦਾ ਹੈ।
ਇਸ ਮੌਕੇ ਤੇ ਜਲੰਧਰ ਤੋਂ ਆਏ ਕਥਾਵਾਚਕ ਗੁਰਪ੍ਰਤਾਪ ਸਿੰਘ ਨੇ ਕਿਹਾ ਕੇ ਉਹ ਉੱਤਰਾਖੰਡ ਵਿੱਚ ਪਹਿਲੀ ਵਾਰੀ ਆਏ ਨੇ ਅਤੇ ਇਥੇ ਆ ਕੇ ਬੜਾ ਵਧੀਆ ਲੱਗਿਆ ਓਹਨਾਂ ਗੱਲ ਕਰਦਿਆਂ ਅੱਗੇ ਕਿਹਾ ਕਿ ਇੱਥੇ ਹਰ ਵਰਗ ਦੀ ਸੰਗਤ ਗੁਰੂ ਘਰ ਨਾਲ ਜੁੜੀ ਹੋਈ ਹੈ, ਹਰ ਸਮਾਜ ਦੀ ਸੰਗਤ ਚਾਹੇ ਉਹ ਸਿੱਖ ਹੋਣ ਮੁਸਲਿਮ ਹੋਣ ਅਥਵਾ ਹਿੰਦੂ ਹੋਣ ਜਿਹੜੇ ਵੀ ਗੁਰੂਘਰ ਨਾਲ਼ ਜੁੜੇ ਹੋਏ ਨੇ ਮੇਰੀ ਨਿਗ੍ਹਾ ਵਿਚ ਸਾਰੇ ਗੁਰਸਿੱਖ ਹਨ ਜੋ ਬਹੁਤ ਹੀ ਸ਼ਰਧਾ ਨਾਲ਼ ਗੁਰੂ ਘਰ ਆ ਕੇ ਨਤਮਸਤਕ ਹੁੰਦੇ ਹਨ।
ਅਸੀਂ ਵੇਖਿਆ ਕਿ ਕਥਾ ਕੀਰਤਨ ਨੂੰ ਸੁਣਨ ਵਾਸਤੇ ਵੱਡੀ ਗਿਣਤੀ ਸੰਗਤ ਆਈ ਸੀ ਜੋ ਗੁਰੂ ਅਤੇ ਸਿੱਖ ਇਤਿਹਾਸ ਨੂੰ ਜਾਣਨ ਲਈ ਬੜੇ ਆਰਾਮ ਅਤੇ ਸਹਿਜ ਨਾਲ ਬਹਿ ਕੇ ਰਾਗੀ ਢਾਡੀ ਅਤੇ ਕਵੀਸ਼ਵਰਾਂ ਨੂੰ ਸੁਣ ਰਹੀ ਸੀ।
ਚੰਡੀਗੜ੍ਹ ਤੋਂ ਆਏ ਡਾਢੀ ਜੱਥੇ ਨੇ ਕਿਹਾ ਉੱਤਰਾਖੰਡ ਵਿੱਚ ਉਹ ਵੀ ਪਹਿਲੀ ਵਾਰ ਆਏ ਨੇ ਅਤੇ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋਇਆ ਅਤੇ ਫਖਰ ਮਹਿਸੂਸ ਹੋਇਆ ਕਿ ਸਿੱਖੀ ਨੂੰ ਬਚਾਉਣ ਵਾਸਤੇ ਡੇਰਾ ਕਾਰਸੇਵਾ ਗੁ: ਨਾਨਕਪੁਰੀ ਸਾਹਿਬ (ਟਾਂਡਾ) ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਬਹੁਤ ਵੱਡੀਆਂ ਵੱਡੀਆਂ ਵਿੱਦਿਅਕ ਸੰਸਥਾਵਾਂ ਵੀ ਚਲਾਈਆਂ ਜਾ ਰਹੀਆਂ ਹਨ।

ਉੱਤਰਾਖੰਡ ਅਤੇ ਯੂਪੀ ਦੇ ਬਾਰਡਰ ਤੇ ਸੁਸ਼ੋਭਿਤ ਗੁਰੂਦੁਆਰਾ ਸ੍ਰੀ ਨਾਨਕਪੁਰੀ ਸਾਹਿਬ ਟਾਂਡਾ ਵਿੱਚ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਵਿਸ਼ਾਲ ਗੁਰਮਤਿ ਸਮਾਗਮ ਅਤੇ ਕਰਾਇਆ ਗਿਆ ਅੰਮ੍ਰਿਤ ਸੰਚਾਰ।
ਅੱਜ ਦੇ ਦਿਵਾਨ ਅੰਦਰ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਵੱਲੋਂ ਸ਼ਿਰਕਤ ਕੀਤੀ ਗਈ ਪੰਥ ਦੇ ਪ੍ਰਸਿੱਧ ਰਾਗੀਆਂ ਢਾਡੀਆਂ ਅਤੇ ਕਵਿਸ਼ਰਾਂ ਦੁਆਰਾ ਗੁਰਜੱਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਪ੍ਰਚਾਰਕਾਂ ਨੇ ਖੰਡਾਂ ਬ੍ਰਹਿਮੰਡਾਂ ਦੇ ਮਾਲਿਕ ਧੰਨ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀ ਬਾਣੀ ਅਤੇ ਗੁਰ ਇਤਹਾਸ ਦੇ ਸਮੁੰਦਰ ਵਿਚੋਂ ਅਣਮੁੱਲੇ ਮੋਤੀ ਅੱਜ ਚੁਣ ਚੁਣ ਕੇ ਸੰਗਤਾਂ ਅੱਗੇ ਪੇਸ਼ ਕੀਤੇ।
ਨਾਨਕਪੁਰੀ ਟਾਂਡਾ :
ਇਸ ਮੌਕੇ ਤੇ ਬੋਲਦੇ ਹੋਏ ਭਾਈ ਸਰਬਜੀਤ ਸਿੰਘ ਕਵੀਸ਼ਵਰ ਨੇ ਦੱਸਿਆ ਕਿ ਇਸ ਅਸਥਾਨ ਦੀ ਸੇਵਾ ਸੰਭਾਲ ਪੰਥ ਦੀ ਸਿਰਮੌਰ ਸੰਸਥਾ ਕਾਰਸੇਵਾ ਸੰਪਰਦਾ ਦਿੱਲੀ ਵਾਲਿਆਂ ਵੱਲੋਂ ਬਾਬਾ ਬਚਨ ਸਿੰਘ ਜੀ, ਬਾਬਾ ਚੰਦਨ ਸਿੰਘ ਜੀ ਦੀ ਰਹਨੁਮਾਈ ਹੇਠ ਬਾਬਾ ਗੁਰਜੰਟ ਸਿੰਘ ਜੀ ਦੁਆਰਾ ਬਹੁਤ ਹੀ ਸੁੰਦਰ ਅਤੇ ਸੁਚੱਜੇ ਢੰਗ ਕਰਵਾਈ ਜਾ ਰਹੀ ਹੈ।
ਯੂਪੀ ਉੱਤਰਾਖੰਡ ਦੇ ਇਤਹਾਸਿਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਦੂਰ ਦੁਰਾਡੇ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਸੰਗਤਾਂ ਦੇ ਰਹਿਣ ਅਤੇ ਲੰਗਰ ਦੀ ਵਿਵਸਥਾ ਗੁਰੂਦੁਆਰਾ ਨਾਨਕਪੁਰੀ ਸਾਹਿਬ ਵਿੱਚ ਬਹੁਤ ਵਧੀਆਂ ਢੰਗ ਨਾਲ ਹੁੰਦੇ ਹਨ ਇਸ ਅਸਥਾਨ ਤੇ ਰਾਤਰੀ ਵਿਸ਼੍ਰਾਮ ਕਰਨ ਉਪਰੰਤ ਸੰਗਤਾਂ ਅਗਲੇ ਧਾਮਾਂ ਨੂੰ ਚਾਲੇ ਪਾਉਂਦੀਆਂ ਹਨ।
ਏਥੇ ਬਾਬਾ ਗੁਰਜੰਟ ਸਿੰਘ ਜੀ ਦੀ ਦੇਖ ਰੇਖ ਹੇਠ ਕਾਰਸੇਵਾ ਵੱਲੋਂ ਦੋ ਅਕੈਡਮੀਆਂ (UTTRAKHAND & CBSE BOARD) ਵੀ ਚਲਾਈਆਂ ਜਾ ਰਹੀਆਂ ਹਨ ਜਿਸ ਅੰਦਰ ਗ਼ਰੀਬ ਸਿੱਖ ਪਰਿਵਾਰਾਂ ਦੇ ਬੱਚਿਆਂ ਸਮੇਤ ਬਿਨਾ ਕਿਸੇ ਭੇਦ ਭਾਵ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਨਾਂਮਾਤਰ ਫੀਸਾਂ ਦੇ ਕੇ ਉੱਚਕੋਟੀ ਦੀ ਵਿੱਦਿਆ ਹਾਸਲ ਕਰ ਰਹੇ ਹਨ।
ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾਂਦਾ ਹੈ।
ਇਸਤੋਂ ਇਲਾਵਾ ਘੋੜਸਵਾਰੀ, ਗੱਤਕਾ, ਕੱਬਡੀ ਅਤੇ ਰਵਾਇਤੀ ਖੇਡਾਂ ਨੂੰ ਵਿਸੇਸ਼ ਤੌਰ ਉੱਤੇ ਪ੍ਰੋਤਸਾਹਿਤ ਕੀਤਾ ਜਾਂਦਾ ਹੈ।
ਇਸ ਮੌਕੇ ਤੇ ਜਲੰਧਰ ਤੋਂ ਆਏ ਕਥਾਵਾਚਕ ਗੁਰਪ੍ਰਤਾਪ ਸਿੰਘ ਨੇ ਕਿਹਾ ਉੱਤਰਾਖੰਡ ਵਿੱਚ ਪਹਿਲੀ ਵਾਰੀ ਆਏ ਨੇ ਅਤੇ ਇਥੇ ਆ ਕੇ ਬੜਾ ਵਧੀਆ ਲੱਗਿਆ ਓਹਨਾਂ ਗੱਲ ਕਰਦਿਆਂ ਅੱਗੇ ਕਿਹਾ ਏਥੋਂ ਦੀ ਸੰਗਤ ਗੁਰੂ ਘਰ ਨਾਲ ਜੁੜੀ ਹੋਈ ਹੈ ਅਤੇ ਹਰ ਸਮਾਜ ਦੀ ਸੰਗਤ ਚਾਹੇ ਉਹ ਸਿੱਖ ਹੋਣ ਮੁਸਲਿਮ ਹੋਣ ਅਥਵਾ ਹਿੰਦੂ ਹੋਣ ਜਿਹੜੇ ਵੀ ਗੁਰੂਘਰ ਨਾਲ਼ ਜੁੜੇ ਹੋਏ ਨੇ ਮੇਰੀ ਨਿਗ੍ਹਾ ਵਿਚ ਸਾਰੇ ਗੁਰਸਿੱਖ ਹਨ ਜੋ ਬਹੁਤ ਹੀ ਸ਼ਰਧਾ ਨਾਲ਼ ਨਤਮਸਤਕ ਹੁੰਦੇ ਹਨ।
ਅਸੀਂ ਇੱਥੇ ਵੇਖਿਆ ਕਿ ਕਥਾ ਕੀਰਤਨ ਨੂੰ ਸੁਣਨ ਵਾਸਤੇ ਵੀ ਵੱਡੀ ਗਿਣਤੀ ਸੰਗਤ ਆਈ ਸੀ ਜੋ ਗੁਰੂ ਇਤਿਹਾਸ ਨੂੰ ਤੇ ਸਿੱਖ ਇਤਿਹਾਸ ਨੂੰ ਜਾਣਨ ਵਾਸਤੇ ਸੰਗਤ ਬੜੇ ਆਰਾਮ ਅਤੇ ਸਹਿਜ ਨਾਲ ਬਹਿ ਕੇ ਰਾਗੀ ਢਾਡੀ ਅਤੇ ਕਵੀਸ਼ਵਰਾਂ ਨੂੰ ਸੁਣ ਰਹੀ ਸੀ।
ਚੰਡੀਗੜ੍ਹ ਤੋਂ ਆਏ ਡਾਢੀ ਜੱਥੇ ਨੇ ਕਿਹਾ ਉੱਤਰਾਖੰਡ ਵਿੱਚ ਉਹ ਵੀ ਪਹਿਲੀ ਵਾਰ ਆਏ ਨੇ ਅਤੇ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋਇਆ ਅਤੇ ਫਖਰ ਮਹਿਸੂਸ ਹੋਇਆ ਕਿ ਸਿੱਖੀ ਨੂੰ ਬਚਾਉਣ ਵਾਸਤੇ ਡੇਰਾ ਕਾਰ ਸੇਵਾ ਗੁਰੂ ਨਾਨਕਪੁਰੀ ਟਾਂਡਾ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਅਤੇ ਬਹੁਤ ਵੱਡੀਆਂ ਵੱਡੀਆਂ ਵਿੱਦਿਅਕ ਸੰਸਥਾਵਾਂ ਵੀ ਚਲਾ ਰਹੀ ਹੈ।











